Jimmy Sheirgill & Simi Chahal Coming together in Daana Paani Movie

1 Star2 Stars3 Stars4 Stars5 Stars (No Ratings Yet)
Loading...
Daana Paani movie

Jimmy Sheirgill Punjabi Actor

ਅਕਸਰ ਵੇਖਣ ਨੂੰ ਮਿਲਦਾ ਹੈ ਕਿ ਪੰਜਾਬੀ ਫ਼ਿਲਮਾਂ ਦੇ ਹਿੱਟ ਕਲਾਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੋਈ ਥਾਂ ਨਹੀਂ ਮਿਲਦੀ, ਪੰਜਾਬੀ ਫ਼ਿਲਮਾਂ ਦੇ ਸਿਤਾਰੇ ਪੰਜਾਬੀ ਫ਼ਿਲਮਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਪਰ ਇਕ ਕਲਾਕਾਰ ਅਜਿਹਾ ਹੈ ਜੋ ਪੰਜਾਬੀ ਅਤੇ ਹਿੰਦੀ ਦੋਵੇਂ ਥਾਂ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਿਹਾ ਹੈ।

jimmy-shergill-punjabi-star
Courtesy: Catch News

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਿੰਮੀ ਸ਼ੇਰਗਿੱਲ ਦੀ ਜੋ ਜਿੰਨਾ ਪੋਲੀਵੁਡ ਵਿੱਚ ਚਰਚਿਤ ਨਾਂ ਹੈ ਉਨ੍ਹਾਂ ਹੀ ਉਸਨੂੰ ਬਾਲੀਵੁੱਡ ਵਿੱਚ ਪਛਾਣਿਆ ਜਾਂਦਾ ਹੈ। ਜਿੰਮੀ ਸ਼ੇਰਗਿੱਲ ਦੀ ਹਿੰਦੀ ਫ਼ਿਲਮਾਂ ਦੀ ਸ਼ੁਰੂਵਾਤ 1995 ਵਿੱਚ ‘ਮਾਚਿਸ’ ਫ਼ਿਲਮ ਤੋਂ ਹੋਈ ਸੀ ਅਤੇ 2005 ਵਿੱਚ ‘ਯਾਰਾਂ ਨਾਲ ਬਹਾਰਾਂ’  ਤੋਂ ਪੰਜਾਬੀ ਫ਼ਿਲਮਾਂ ਦਾ ਸਫ਼ਰ ਸ਼ੁਰੂ ਹੋਇਆ। ਯਾਰਾਂ ਨਾਲ ਬਹਾਰਾਂ ਵਿੱਚ ਜਿੰਮੀ ਸ਼ੇਰਗਿੱਲ ਨੂੰ ਬਹੁਤ ਪਸੰਦ ਕੀਤਾ ਗਿਆ ਅਤੇ ਉਸ ਲਈ ਪੰਜਾਬੀ ਫ਼ਿਲਮ ਇੰਡਸਟਰੀ ਦਾ ਬੂਹਾ ਖੁਲ ਗਿਆ ਅਤੇ ਅੱਜ ਤੱਕ ਇਹ ਸਿਲਸਿਲਾ ਜਾਰੀ ਹੈ।

Daana Paani Movie Details

First look poster of Daana Paani movie
Official first look poster of upcoming Punjabi movie Daana Paani

ਸਾਲ 2018 ਮਈ ਵਿੱਚ ਤਨਵੀਰ ਸਿੰਘ ਜਗਪਾਲ ਜਿੰਨਾ ਨੇ ਪਹਿਲਾਂ ਰੱਬ ਦਾ ਰੇਡੀਓ ਬਣਾਈ ਸੀ ਦੀ ਨਵੀਂ ਫ਼ਿਲਮ ‘ਦਾਣਾ ਪਾਣੀ’ ਵਿੱਚ ਆਏ ਰਹੇ ਹਨ। ਜਿੰਮੀ ਸ਼ੇਰਗਿੱਲ ਦੇ ਨਾਲ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਅਤੇ ਨਿਰਮਲ ਰਿਸ਼ੀ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਲਿਖੀ ਹੈ ਜੱਸ ਗਰੇਵਾਲ ਨੇ ਅਤੇ ਫ਼ਿਲਮ ਨੂੰ ਸੰਗੀਤ ਦਿੱਤਾ ਜੈ ਦੇਵ ਕੁਮਾਰ ਨੇ। ਫਿਲਮ 4 ਮਈ 2018 ਨੂੰ ਰਿਲੀਜ਼ ਕੀਤੀ ਜਾਇਗੀ।

ਜਿੰਮੀ ਸ਼ੇਰਗਿੱਲ ਦੀਆਂ ਪਿਛਲੀਆਂ ਪੰਜਾਬੀ ਫ਼ਿਲਮਾਂ ਕੋਈ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ ਜਿਸ ਵਜ੍ਹਾ ਨਾਲ ਦਰਸ਼ਕਾਂ ਨੇ ਕੋਈ ਖਾਸ ਹਾਮੀ ਨਹੀਂ ਭਰੀ ਸੀ। ਉਮੀਦ ਕਰਦੇ ਹਾਂ ਕਿ ‘ਦਾਣਾ ਪਾਣੀ’ ਸਾਰੀ ਟੀਮ ਲਈ 2018 ਦਾ ਤੋਹਫ਼ਾ ਬਣਕੇ ਆਵੇ ਅਤੇ ਸਭ ਲਈ ਦਾਣਾ ਪਾਣੀ ਲੈ ਕੇ ਆਵੇ।


Avatar
About Att Manoranjan 115 Articles
Att Manoranjan is an online portal of breaking news from Pollywood, Bollywood and around the India. We bring for your entertaining information, the video for joy and happiness. Keep supporting us.

Be the first to comment

Leave a Reply

Your email address will not be published.


*